ਕਿੱਦਾਂ ਈਦ ਮੁਬਾਰਕ ਆਖਾਂ
ਮੈਂ ਉਲਝੇ ਹੋਏ ਤਾਣੇ ਦੇ ਵਿੱਚ
ਇੱਥੇ ਲੋਕੀਂ ਨਫ਼ਰਤ ਕਰਦੇ
ਧਰਮਾਂ ਵਾਲੇ ਬਾਣੇ ਦੇ ਵਿੱਚ
ਜ੍ਹਿਨਾਂ ਦਿਲ ਵਿੱਚ ਪਿਆਰ ਸੰਭਾਲੇ
ਤੇ ਮਨ ਤੋਂ ਪੜ੍ਹਨ ਕੁਰਾਨਾਂ ਨੂੰ !!
ਈਦ ਮੁਬਾਰਕ ਮਹਿਰੋਂ ਵੱਲੋਂ
ਉਹਨਾਂ ਸਭ ਇਨਸਾਨਾਂ ਨੂੰ !!
ਕਿੱਦਾਂ ਈਦ ਮੁਬਾਰਕ ਆਖਾਂ
ਮੈਂ ਉਲਝੇ ਹੋਏ ਤਾਣੇ ਦੇ ਵਿੱਚ
ਇੱਥੇ ਲੋਕੀਂ ਨਫ਼ਰਤ ਕਰਦੇ
ਧਰਮਾਂ ਵਾਲੇ ਬਾਣੇ ਦੇ ਵਿੱਚ
ਜ੍ਹਿਨਾਂ ਦਿਲ ਵਿੱਚ ਪਿਆਰ ਸੰਭਾਲੇ
ਤੇ ਮਨ ਤੋਂ ਪੜ੍ਹਨ ਕੁਰਾਨਾਂ ਨੂੰ !!
ਈਦ ਮੁਬਾਰਕ ਮਹਿਰੋਂ ਵੱਲੋਂ
ਉਹਨਾਂ ਸਭ ਇਨਸਾਨਾਂ ਨੂੰ !!
ਤੈਨੂੰ ਈ ਲਗਦਾ ਹਰਾਤਾ ਏ ਮਹਿਰੋਂ
ਸਦਾ ਲਈ ਕਿਤੇ ਖਪਾਤਾ ਏ ਮਹਿਰੋਂ
ਅੱਖ ਖੁੱਲ੍ਹਦੇ ਸਾਨੂੰ ਨਾਨੀ ਮਿਲੀ ਸੀ
ਗੁੜ੍ਹਤੀ ਚ ਵੀ ਗੁਰਬਾਣੀ ਮਿਲੀ ਸੀ
ਓਸੇ ਦੀ ਬਖ਼ਸ਼ਿਸ਼ ਮੈਂ ਉਡਦਾ ਆਂ ਫਿਰਦਾ
ਵਇਮ ਕਿ ਥੱਲੇ ਲਾਹਤਾ ਸੀ ਮਹਿਰੋਂ
ਕਾਵਾਂ ਦੇ ਆਖੇ ਢੱਗੇ ਜੇ ਮਰਦੇ
ਫੇਰ ਕਾਵਾਂਰੌਲ਼ੀ ਉਠਾ ਦਿੰਦੀ ਗਰਦੇ
ਬਾਹੂਬਲੀ ਸਾਡਾ ਕਲਗੀਆਂ ਵਾਲਾ
ਤੁਸੀਂ ਤਾਂ ਨਰਕੀਂ ਪੁੰਚਾਤਾ ਸੀ ਮਹਿਰੋਂ
ਅਜੇ ਸ਼ੁਰੂਆਤਾਂ ਨੇ ਵੇਖੀ ਤਾਂ ਚੱਲ
ਨਜ਼ਰਾਂ ਰੱਖੀਂ ਮਹਿਰੋਂ ਆਲੇ ਦੇ ਵੱਲ
ਹੰਕਾਰੀ ਨਹੀ Attitude ਬੜਾ ਏ
ਕਿਹੜੇ ਭੁਲੇਖੇ ਚ ਭੁਲਾਤਾ ਸੀ ਮਹਿਰੋਂ
ਚੱਬੂੰਗਾ ਕੁੱਟੂੰਗਾ ਵਖ਼ਤਾਂ ਦੇ ਗੇੜੇ ਨੂੰ
ਕਿੱਦਾਂ ਤੂੰ ਰੋਕੇਂਗਾ ਮੇਰੇ ਲਫੇੜੇ ਨੂੰ
ਭਿਉਂ ਭਿਉਂ ਕੇ ਮਾਰੂੰਗਾ ਤੇਰੇ ਤਾਂ ਦੱਲਿਆ
ਕਇੰਦਾ ਸੀ ਮੈਂ ਤਾਂ ਚੁਕਾਤਾ ਸੀ ਮਹਿਰੋਂ
ਪੰਜਾਬ ਹਿਮਾਂਚਲ ਹਰਿਆਣੇ ਹੁੰਨਾਂ ਆਂ
ਸ਼ਾਂਮੀ ਜੇ ਮਿਲਣਾ ਮੈਖ਼ਾਨੇ ਹੁੰਨਾਂ ਆਂ
ਚਮਚੇ ਤੇ ਲੌਂਡੇ ਰੌਲ਼ਾ ਸੀ ਪੌਂਦੇ
ਅਸੀਂ ਖਣੀ ਘਰੇ ਬਹਾਤਾ ਸੀ ਮਹਿਰੋਂ !!!
✍🏽..Gurmeet Singh Mehron
ਜਦ ਤੈਂਨੂੰ ਅਪਨਾ ਲੈਨਾਂ ਵਾਂ
ਅਪਣਾ ਆਪ ਭੁਲਾ ਲੈਨਾਂ ਵਾਂ !!
ਤਾਲ ਮਿਲੇ ਨਾ ਸਰਗਮ ਭਾਮੇ
ਇਸ਼ਕ ਤਰਾਨਾਂ ਗਾ ਲੈਨਾਂ ਵਾਂ !!
ਛਲਣੀ ਸੀਨਾਂ ਕਿਹੜਾ ਦਰਦੀ
ਆਪੇ ਈ ਦਿਲ ਸਮਝਾ ਲੈਨਾਂ ਵਾਂ !!
ਬੇਸ਼ੱਕ ਤੈਂ ਨੀ ਮਿਲਨਾਂ ਓਥੇ
ਫਿਰ ਵੀ ਫੇਰੀ ਪਾ ਲੈਨਾਂ ਵਾਂ !!
ਸੁਣਦਾ ਕੌਣ ਸੁਣਾਵਾਂ ਕੀਹਨੂੰ
ਸੁਪਨਿਆਂ ਵਿਚ ਬੜਾ ਲੈਨਾਂ ਵਾਂ !!
ਆਉਣਾ ਤੈਂ ਜਾਂ ਨਈਂ ਉਹ ਜਾਣੇ
ਕਲਮਾਂ ਤਾਂ ਗੁਣਗੁਣਾ ਲੈਨਾਂ ਵਾਂ !!
ਓਕਣ ਤੂੰ ਕੋਈ ਪੂਰਾ ਹੀ ਏਂ
ਜਿਸ ਵਿੱਚ ਖ਼ੁਦੀ ਗੁਆ ਲੈਨਾਂ ਵਾਂ !!!
#ਮਹਿਰੋਂ
ਬਾਈ ਦੀਪ
ਜਦੋਂ ਤੂੰ ਤੁਰਿਆ ਸੀ
ਸਾਡੇ ਅਰਮਾਨਾਂ ਨੂੰ ਬੂਰ ਦੇਣ ਲਈ
ਉਦੋਂ ਜਵਾਨੀ ਹੋਰ ਪਾਸੇ ਤੁਰਦੀ ਆ
ਸਲਾਮ ਆ ਤੇਰੀ ਸੋਚ ਨੂੰ
ਤੂੰ ਨਿਭ ਗਿਆ ਤੇ
ਅਮਰ ਹੋ ਗਿਆ
ਸਾਡੇ ਦਿਲਾਂ ਚ !!
ਤੂੰ ਲਾਜ ਰੱਖੀ ਅਣਖ਼ ਦੀ,
ਨਾਨਕ ਦੇ ਕਹੇ ਹੋਏ ਬੋਲਾਂ ਦੀ,
ਕਿ ਬਾਬਰ ਤੂੰ ਜ਼ਾਬਰ ਏ
ਜਦੋਂ ਜਦੋਂ ਸਥਾਪਿਤ ਜਮਾਤ
ਜੁਲਮ ਦੀ ਅੱਤ ਕਰਦੀ ਏ
ਉਦੋਂ ਉਦੋਂ ਅੱਤ ਨੂੰ ਠੱਲ ਪਾਉਣ ਵਾਲੇ
ਯੋਧੇ ਬੱਬਰ ਜੁਝਾਰੂ
ਹਲਾਤਾਂ ਦੇ ਗਰਭ ਵਿਚੋਂ ਪੈਦਾ ਹੁੰਦੇ ਨੇ
ਤੇ ਰੰਗਲੇ ਪੰਜਾਬ ਦੀ ਤਵਾਰੀਖ਼ ਤੇ
ਕੁਰਬਾਨੀਆਂ ਦਾ ਝੰਡਾ ਗੱਡ ਕੇ ਦੱਸ ਜਾਂਦੇ ਨੇ
ਕਿ ਅਸੀਂ ਅਣਖ਼ੀ ਸੀ ਹਾਂ ਤੇ ਰਵਾਂਗੇ
ਸਮਾਂ #84 ਦਾ ਹੋਵੇ ਜਾਂ #47 ਦਾ
ਮੈਦਾਨ-ਏ-ਜੰਗ ਵਿਚ ਰੰਗਰੱਤੜੇ
ਹੋਂਦ ਦਰਸਾਉਂਦੇ ਆਏ ਨੇ
ਛੇਵੇਂ ਪਾਤਸ਼ਾਹ ਦੀ ਪੀਰੀ ਮੀਰੀ ਤੋਂ ਲੈ ਕੇ
ਚੱਪੜਚਿੜੀ ਦਾ ਮੈਦਾਨ ਤੱਕ
ਗਾਉਂਦੇ ਆਏ ਨੇ
"ਤ੍ਵ ਚਰਨਨ ਮਨ ਰਹੈ ਹਮਾਰਾ"
ਤੇਰੇ ਵਰਗੀ ਦੂਰਅੰਦੇਸ਼ੀ
ਤੇਰੇ ਵਰਗੀ ਭਾਵਨਾਂ
ਤੇਰੇ ਵਰਗਾ ਸਿਦਕ
ਤੇਰੇ ਵਰਗੀ ਦਲੇਰੀ
ਮਾਸ਼ਾ ਅੱਲਾਹ
ਤੂੰ ਸਾਡੇ ਅੰਬਰ ਦਾ
ਧਰੂ ਤਾਰਾ ਬਣ ਗਿਆ
ਜੋ ਰਇੰਦੀ ਦੁਨੀਆਂ ਤੱਕ
ਚਮਕਦਾ ਰਹੇਗਾ
ਆਪਣੇ ਕਿਰਦਾਰ ਕਰਕੇ !!
✍🏽.. ਗੁਰਮੀਤ ਸਿੰਘ