Friday, 29 September 2023

Unbeatable

 ਤੈਨੂੰ  ਲਗਦਾ ਹਰਾਤਾ  ਮਹਿਰੋਂ

ਸਦਾ ਲਈ ਕਿਤੇ ਖਪਾਤਾ  ਮਹਿਰੋਂ


ਅੱਖ ਖੁੱਲ੍ਹਦੇ ਸਾਨੂੰ ਨਾਨੀ ਮਿਲੀ ਸੀ

ਗੁੜ੍ਹਤੀ  ਵੀ ਗੁਰਬਾਣੀ ਮਿਲੀ ਸੀ

ਓਸੇ ਦੀ ਬਖ਼ਸ਼ਿਸ਼ ਮੈਂ ਉਡਦਾ ਆਂ ਫਿਰਦਾ

ਵਇਮ ਕਿ ਥੱਲੇ ਲਾਹਤਾ ਸੀ ਮਹਿਰੋਂ


ਕਾਵਾਂ ਦੇ ਆਖੇ ਢੱਗੇ ਜੇ ਮਰਦੇ

ਫੇਰ ਕਾਵਾਂਰੌਲ਼ੀ ਉਠਾ ਦਿੰਦੀ ਗਰਦੇ

ਬਾਹੂਬਲੀ ਸਾਡਾ ਕਲਗੀਆਂ ਵਾਲਾ

ਤੁਸੀਂ ਤਾਂ ਨਰਕੀਂ ਪੁੰਚਾਤਾ ਸੀ ਮਹਿਰੋਂ


ਅਜੇ ਸ਼ੁਰੂਆਤਾਂ ਨੇ ਵੇਖੀ ਤਾਂ ਚੱਲ 

ਨਜ਼ਰਾਂ ਰੱਖੀਂ ਮਹਿਰੋਂ ਆਲੇ ਦੇ ਵੱਲ

ਹੰਕਾਰੀ ਨਹੀ Attitude ਬੜਾ 

ਕਿਹੜੇ ਭੁਲੇਖੇ  ਭੁਲਾਤਾ ਸੀ ਮਹਿਰੋਂ


ਚੱਬੂੰਗਾ ਕੁੱਟੂੰਗਾ ਵਖ਼ਤਾਂ ਦੇ ਗੇੜੇ ਨੂੰ

ਕਿੱਦਾਂ ਤੂੰ ਰੋਕੇਂਗਾ ਮੇਰੇ ਲਫੇੜੇ ਨੂੰ

ਭਿਉਂ ਭਿਉਂ ਕੇ ਮਾਰੂੰਗਾ ਤੇਰੇ ਤਾਂ ਦੱਲਿਆ

ਕਇੰਦਾ ਸੀ ਮੈਂ ਤਾਂ ਚੁਕਾਤਾ ਸੀ ਮਹਿਰੋਂ 


ਪੰਜਾਬ ਹਿਮਾਂਚਲ ਹਰਿਆਣੇ ਹੁੰਨਾਂ ਆਂ

ਸ਼ਾਂਮੀ ਜੇ ਮਿਲਣਾ ਮੈਖ਼ਾਨੇ ਹੁੰਨਾਂ ਆਂ

ਚਮਚੇ ਤੇ ਲੌਂਡੇ ਰੌਲ਼ਾ ਸੀ ਪੌਂਦੇ

ਅਸੀਂ ਖਣੀ ਘਰੇ ਬਹਾਤਾ ਸੀ ਮਹਿਰੋਂ !!!


✍🏽..Gurmeet Singh Mehron 

ਅਪਨਾਪਣ

 ਜਦ ਤੈਂਨੂੰ ਅਪਨਾ ਲੈਨਾਂ ਵਾਂ

 ਅਪਣਾ ਆਪ ਭੁਲਾ ਲੈਨਾਂ ਵਾਂ !! 


ਤਾਲ ਮਿਲੇ ਨਾ ਸਰਗਮ ਭਾਮੇ

 ਇਸ਼ਕ ਤਰਾਨਾਂ ਗਾ ਲੈਨਾਂ ਵਾਂ !!


ਛਲਣੀ ਸੀਨਾਂ ਕਿਹੜਾ ਦਰਦੀ

 ਆਪੇ  ਦਿਲ ਸਮਝਾ ਲੈਨਾਂ ਵਾਂ !!


ਬੇਸ਼ੱਕ ਤੈਂ ਨੀ ਮਿਲਨਾਂ ਓਥੇ

 ਫਿਰ ਵੀ ਫੇਰੀ ਪਾ ਲੈਨਾਂ ਵਾਂ !!

 

ਸੁਣਦਾ ਕੌਣ ਸੁਣਾਵਾਂ ਕੀਹਨੂੰ 

 ਸੁਪਨਿਆਂ ਵਿਚ ਬੜਾ ਲੈਨਾਂ ਵਾਂ !!


ਆਉਣਾ ਤੈਂ ਜਾਂ ਨਈਂ ਉਹ ਜਾਣੇ

 ਕਲਮਾਂ ਤਾਂ ਗੁਣਗੁਣਾ ਲੈਨਾਂ ਵਾਂ !! 


ਓਕਣ ਤੂੰ ਕੋਈ ਪੂਰਾ ਹੀ ਏਂ 

 ਜਿਸ ਵਿੱਚ ਖ਼ੁਦੀ ਗੁਆ ਲੈਨਾਂ ਵਾਂ !!!


#ਮਹਿਰੋਂ

ਸ਼ਹੀਦ ਦੀਪ ਸਿੰਘ

 ਬਾਈ ਦੀਪ  

ਜਦੋਂ ਤੂੰ ਤੁਰਿਆ ਸੀ

ਸਾਡੇ ਅਰਮਾਨਾਂ ਨੂੰ ਬੂਰ ਦੇਣ ਲਈ

ਉਦੋਂ ਜਵਾਨੀ ਹੋਰ ਪਾਸੇ ਤੁਰਦੀ 

ਸਲਾਮ  ਤੇਰੀ ਸੋਚ ਨੂੰ 

ਤੂੰ ਨਿਭ ਗਿਆ ਤੇ 

ਅਮਰ ਹੋ ਗਿਆ

ਸਾਡੇ ਦਿਲਾਂ  !!

ਤੂੰ ਲਾਜ ਰੱਖੀ ਅਣਖ਼ ਦੀ,

ਨਾਨਕ ਦੇ ਕਹੇ ਹੋਏ ਬੋਲਾਂ ਦੀ

ਕਿ ਬਾਬਰ ਤੂੰ ਜ਼ਾਬਰ  

ਜਦੋਂ ਜਦੋਂ ਸਥਾਪਿਤ ਜਮਾਤ 

ਜੁਲਮ ਦੀ ਅੱਤ ਕਰਦੀ 

ਉਦੋਂ ਉਦੋਂ ਅੱਤ ਨੂੰ ਠੱਲ ਪਾਉਣ ਵਾਲੇ 

ਯੋਧੇ ਬੱਬਰ ਜੁਝਾਰੂ 

ਹਲਾਤਾਂ ਦੇ ਗਰਭ ਵਿਚੋਂ ਪੈਦਾ ਹੁੰਦੇ ਨੇ

ਤੇ ਰੰਗਲੇ ਪੰਜਾਬ ਦੀ ਤਵਾਰੀਖ਼ ਤੇ

ਕੁਰਬਾਨੀਆਂ ਦਾ ਝੰਡਾ ਗੱਡ ਕੇ ਦੱਸ ਜਾਂਦੇ ਨੇ

ਕਿ ਅਸੀਂ ਅਣਖ਼ੀ ਸੀ ਹਾਂ ਤੇ ਰਵਾਂਗੇ

ਸਮਾਂ #84 ਦਾ ਹੋਵੇ ਜਾਂ  #47 ਦਾ 

ਮੈਦਾਨ--ਜੰਗ ਵਿਚ ਰੰਗਰੱਤੜੇ

ਹੋਂਦ ਦਰਸਾਉਂਦੇ ਆਏ ਨੇ 

ਛੇਵੇਂ ਪਾਤਸ਼ਾਹ ਦੀ ਪੀਰੀ ਮੀਰੀ ਤੋਂ ਲੈ ਕੇ 

ਚੱਪੜਚਿੜੀ ਦਾ ਮੈਦਾਨ ਤੱਕ

ਗਾਉਂਦੇ ਆਏ ਨੇ

"ਤ੍ਵ ਚਰਨਨ ਮਨ ਰਹੈ ਹਮਾਰਾ"

ਤੇਰੇ ਵਰਗੀ ਦੂਰਅੰਦੇਸ਼ੀ

ਤੇਰੇ ਵਰਗੀ ਭਾਵਨਾਂ

ਤੇਰੇ ਵਰਗਾ ਸਿਦਕ

ਤੇਰੇ ਵਰਗੀ ਦਲੇਰੀ

ਮਾਸ਼ਾ ਅੱਲਾਹ 

ਤੂੰ ਸਾਡੇ ਅੰਬਰ ਦਾ 

ਧਰੂ ਤਾਰਾ ਬਣ ਗਿਆ 

ਜੋ ਰਇੰਦੀ ਦੁਨੀਆਂ ਤੱਕ

ਚਮਕਦਾ ਰਹੇਗਾ

ਆਪਣੇ ਕਿਰਦਾਰ ਕਰਕੇ !!


 

✍🏽.. ਗੁਰਮੀਤ ਸਿੰਘ