Friday, 29 September 2023

ਸ਼ਹੀਦ ਦੀਪ ਸਿੰਘ

 ਬਾਈ ਦੀਪ  

ਜਦੋਂ ਤੂੰ ਤੁਰਿਆ ਸੀ

ਸਾਡੇ ਅਰਮਾਨਾਂ ਨੂੰ ਬੂਰ ਦੇਣ ਲਈ

ਉਦੋਂ ਜਵਾਨੀ ਹੋਰ ਪਾਸੇ ਤੁਰਦੀ 

ਸਲਾਮ  ਤੇਰੀ ਸੋਚ ਨੂੰ 

ਤੂੰ ਨਿਭ ਗਿਆ ਤੇ 

ਅਮਰ ਹੋ ਗਿਆ

ਸਾਡੇ ਦਿਲਾਂ  !!

ਤੂੰ ਲਾਜ ਰੱਖੀ ਅਣਖ਼ ਦੀ,

ਨਾਨਕ ਦੇ ਕਹੇ ਹੋਏ ਬੋਲਾਂ ਦੀ

ਕਿ ਬਾਬਰ ਤੂੰ ਜ਼ਾਬਰ  

ਜਦੋਂ ਜਦੋਂ ਸਥਾਪਿਤ ਜਮਾਤ 

ਜੁਲਮ ਦੀ ਅੱਤ ਕਰਦੀ 

ਉਦੋਂ ਉਦੋਂ ਅੱਤ ਨੂੰ ਠੱਲ ਪਾਉਣ ਵਾਲੇ 

ਯੋਧੇ ਬੱਬਰ ਜੁਝਾਰੂ 

ਹਲਾਤਾਂ ਦੇ ਗਰਭ ਵਿਚੋਂ ਪੈਦਾ ਹੁੰਦੇ ਨੇ

ਤੇ ਰੰਗਲੇ ਪੰਜਾਬ ਦੀ ਤਵਾਰੀਖ਼ ਤੇ

ਕੁਰਬਾਨੀਆਂ ਦਾ ਝੰਡਾ ਗੱਡ ਕੇ ਦੱਸ ਜਾਂਦੇ ਨੇ

ਕਿ ਅਸੀਂ ਅਣਖ਼ੀ ਸੀ ਹਾਂ ਤੇ ਰਵਾਂਗੇ

ਸਮਾਂ #84 ਦਾ ਹੋਵੇ ਜਾਂ  #47 ਦਾ 

ਮੈਦਾਨ--ਜੰਗ ਵਿਚ ਰੰਗਰੱਤੜੇ

ਹੋਂਦ ਦਰਸਾਉਂਦੇ ਆਏ ਨੇ 

ਛੇਵੇਂ ਪਾਤਸ਼ਾਹ ਦੀ ਪੀਰੀ ਮੀਰੀ ਤੋਂ ਲੈ ਕੇ 

ਚੱਪੜਚਿੜੀ ਦਾ ਮੈਦਾਨ ਤੱਕ

ਗਾਉਂਦੇ ਆਏ ਨੇ

"ਤ੍ਵ ਚਰਨਨ ਮਨ ਰਹੈ ਹਮਾਰਾ"

ਤੇਰੇ ਵਰਗੀ ਦੂਰਅੰਦੇਸ਼ੀ

ਤੇਰੇ ਵਰਗੀ ਭਾਵਨਾਂ

ਤੇਰੇ ਵਰਗਾ ਸਿਦਕ

ਤੇਰੇ ਵਰਗੀ ਦਲੇਰੀ

ਮਾਸ਼ਾ ਅੱਲਾਹ 

ਤੂੰ ਸਾਡੇ ਅੰਬਰ ਦਾ 

ਧਰੂ ਤਾਰਾ ਬਣ ਗਿਆ 

ਜੋ ਰਇੰਦੀ ਦੁਨੀਆਂ ਤੱਕ

ਚਮਕਦਾ ਰਹੇਗਾ

ਆਪਣੇ ਕਿਰਦਾਰ ਕਰਕੇ !!


 

✍🏽.. ਗੁਰਮੀਤ ਸਿੰਘ 

No comments:

Post a Comment