Sunday, 1 April 2012

ਜਮੀਰ 
ਜਦੋਂ ਸਮਝੌਤਿਆਂ ਦਾ ਮਨ ਚੋਂ ਅਖੀਰ ਹੁੰਦਾ 
ਅਤੇ ਕੋਈ ਸੱਚ ਲਈ ਲੜ ਕੇ ਫ਼ਕੀਰ ਹੁੰਦਾ, 

ਜਦੋਂ ਕੋਈ ਕੁਲੀਆਂ ਚ ਰਹਿ ਕੇ ਵੀ ਅਮੀਰ ਹੁੰਦਾ 
ਮੰਗਦਾ ਨਾ ਭੀਖ ਭਾਵੇਂ ਭੁੱਖਾ ਇਹ ਸਰੀਰ ਹੁੰਦਾ, 

ਆਰਿਆਂ ਦੇ ਨਾਲ ਜਦੋਂ ਸਿਰ ਧੜ ਚੀਰ ਹੁੰਦਾ 
ਖ਼ੁਦ ਸੜ ਕੇ ਵੀ ਜਦੋਂ ਹੋਰਾਂ ਲਈ ਨੀਰ ਹੁੰਦਾ,

ਜੁਲਮ ਖਿਲਾਫ ਕੋਈ ਜਦੋਂ ਸੂਰਬੀਰ ਹੁੰਦਾ 
ਮੰਨਦਾ ਨੀ ਖ਼ੌਫ਼ ਅਗੋਂ ਵੈਰੀ ਭਾਵੇਂ ਮੀਰ ਹੁੰਦਾ, 

ਜਦੋਂ ਜਰਵਾਣਿਆਂ ਲਈ ਕੋਈ ਸ਼ਮਸ਼ੀਰ ਹੁੰਦਾ 
ਸੁਣ 'ਗੁਰਮੀਤ' ਬੱਸ ਇਹੀ ਤਾਂ ਜਮੀਰ ਹੁੰਦਾ....

No comments:

Post a Comment